ਬ੍ਰਹਿਮੰਡ ਦੇ ਸਿਰਤਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ
Sri Satguru Ji de charnan di maujan maande Sodh de langar vich sewa karn wale Laangri
Photograph dated: 8 October 2012 (Today morning)
Photograph dated: 6 October 2012 (afternoon session)
Photographer: Suratpal Singh (Photographer)
HIS HOLINESS SRI SATGURU JI BLESSED THE SANGAT DURING ASA DI VAAR & ALSO DURING DIVAANS HELD LATER IN THE AFTERNOON, TODAY
ਅੱਜ ਗ੍ਰੀਬ ਨਿਵਾਜ ਸੱਚੇ ਪਾਤਿਸ਼ਾਹ ਸ੍ਰੀ ਸਤਿਗੁਰੂ ਜੀ ਨੇ ਆਸਾ ਦੀ ਵਾਰ ਚ ਤੇ ਪਿਛਲੇ ਪੈਹਰ ਦੇ ਦਿਵਾਨ ਚ ਵੀ ਦਰਸ਼ਨ ਦੇ ਕੇ ਸਾਧ ਸੰਗਤ ਨੂੰ ਨਿਹਾਲ ਕੀਤਾ |
ਭਾਰਤ ਸਰਕਾਰ ਵੱਲੋਂ ਕੂਕਾ ਅੰਦੋਲਨ ਦੇ ੧੫੦ ਸਾਲਾਂ ਦੀ ਯਾਦ ਨੂੰ ਸਮਰਪਿਤ ਸਮਾਰਕ ਸਿੱਕਾ ਜਾਰੀ
Photographer: Suratpal Singh (Photographer)
ਅੱਸੂ ਦਾ ਮੇਲਾ : ਜੱਪ ਪ੍ਰਯੋਗ
(06 September 2012 -- 16 October 2012)
ਜੋਤ : Enlightening The Life
******
ਕਲ ਦੋਪੈਹਰ ਨੂੰ ਹੋਈ ਕਥਾ ਦੀ ਰੇਕੌਰਡਿਂਗ :
******
Master Darshan Singh Ji
ਕਲ ਪਿੱਛਲੇ ਪੈਹਰ ਨੂੰ ਸਜੇ ਦਿਵਾਨ ਚ ਰਾਗੀਆਂ ਨੇ ਸ਼ਬਦ ਪੜਿਆ :
ਇਹ ਰੇਕੌਰਡਿਂਗ ਰੋਜ਼ ਹੋ ਰਹੀ ਕਥਾ, ਜਿਹੜੀ ਰੋਜ਼ ਸ਼ਾਮ ਨੂੰ (6.30 ਤੋਂ 8.00) ਹੁੰਦੀ ਹੈ ਤੇ ਲਾਇਵ ਬ੍ਰੌਡਕਾਸਟ ਵੀ ਕੀਤੀ ਜਾਂਦੀ ਹੈ , ਓਸ ਚੋਂ 07.10.2012 ਨੂੰ ਕੀਤੀ ਹੋਈ ਕਥਾ ਦੀ ਹੈ :
******
Sunrise : 06:25 AM
Sunset : 06:03 PM
ਅੱਜ ਵਾਰਾ (ਢੋਲਕੀ ਤੇ ਛੈਣੈਆਂ ਨਾਲ ਆਸਾ ਦੀ ਵਾਰ ਦਾ ਕੀਰਤਨ) ਮਾਸਟਰ ਦਰਸ਼ਨ ਸਿੰਘ ਜੀ ਤੇ ਓਨ੍ਹਾਂ ਦੇ ਜਥ੍ਹੇ ਨੇ ਲਗਾਇਆ |
ਇਹ 03:46 ਤੇ ਸ਼ੁਰੂ ਹੋਏਆ ਤੇ ਰਾਗੀਆਂ ਨੇ ਵਾਰ ਚ ਸ਼ਬਦ ਪੜ੍ਹੇ :
"ਅੰਮ੍ਰਿਤਾ ਪ੍ਰਿਅ ਬਚਨ ਤੁਹਾਰੇ ॥ ਅਤਿ ਸੁੰਦਰ ਮਨਮੋਹਨ ਪਿਆਰੇ ਸਭਹੂ ਮਧਿ ਨਿਰਾਰੇ ॥੧॥ ਰਹਾਉ ॥ ਰਾਜੁ ਨ ਚਾਹਉ ਮੁਕਤਿ ਨ ਚਾਹਉ ਮਨਿ ਪ੍ਰੀਤਿ ਚਰਨ ਕਮਲਾਰੇ ॥ ਬ੍ਰਹਮ ਮਹੇਸ ਸਿਧ ਮੁਨਿ ਇੰਦ੍ਰਾ ਮੋਹਿ ਠਾਕੁਰ ਹੀ ਦਰਸਾਰੇ ॥੧॥ ਦੀਨੁ ਦੁਆਰੈ ਆਇਓ ਠਾਕੁਰ ਸਰਨਿ ਪਰਿਓ ਸੰਤ ਹਾਰੇ ॥ ਕਹੁ ਨਾਨਕ ਪ੍ਰਭ ਮਿਲੇ ਮਨੋਹਰ ਮਨੁ ਸੀਤਲ ਬਿਗਸਾਰੇ ॥੨॥੩॥੨੯॥" (ਦੇਵਗੰਧਾਰੀ ੫ ॥
ਤੇ
"ਘਟ ਅਵਘਟ ਡੂਗਰ ਘਣਾ ਇਕੁ ਨਿਰਗੁਣੁ ਬੈਲੁ ਹਮਾਰ ॥ ਰਮਈਏ ਸਿਉ ਇਕ ਬੇਨਤੀ ਮੇਰੀ ਪੂੰਜੀ ਰਾਖੁ ਮੁਰਾਰਿ ॥੧॥ ਕੋ ਬਨਜਾਰੋ ਰਾਮ ਕੋ ਮੇਰਾ ਟਾਂਡਾ ਲਾਦਿਆ ਜਾਇ ਰੇ ॥੧॥ ਹਉ ਬਨਜਾਰੋ ਰਾਮ ਕੋ ਸਹਜ ਕਰਉ ਬ੍ਹਾਪਾਰੁ ॥ ਮੈ ਰਾਮ ਨਾਮ ਧਨੁ ਲਾਦਿਆ ਬਿਖੁ ਲਾਦੀ ਸੰਸਾਰਿ ॥੨॥ ਉਰਵਾਰ ਪਾਰ ਕੇ ਦਾਨੀਆ ਲਿਖਿ ਲੇਹੁ ਆਲ ਪਤਾਲੁ ॥ ਮੋਹਿ ਜਮ ਡੰਡੁ ਨ ਲਾਗਈ ਤਜੀਲੇ ਸਰਬ ਜੰਜਾਲ ॥੩॥ ਜੈਸਾ ਰੰਗੁ ਕਸੁੰਭ ਕਾ ਤੈਸਾ ਇਹੁ ਸੰਸਾਰੁ ॥ ਮੇਰੇ ਰਮਈਏ ਰੰਗੁ ਮਜੀਠ ਕਾ ਕਹੁ ਰਵਿਦਾਸ ਚਮਾਰ ॥੪॥"
ਤੇ
"ਜਤਨ ਬਹੁਤੁ ਮੈ ਕਰਿ ਰਹਿਓ ਮਿਟਿਓ ਨ ਮਨ ਕੋ ਮਾਨੁ ॥ ਦੁਰਮਤਿ ਸਿਉ ਨਾਨਕ ਫਧਿਓ ਰਾਖਿ ਲੇਹੁ ਭਗਵਾਨ ॥੩੪॥" (ਸਲੋਕ ਮਹਲਾ ੯ ॥)
ਤੇ
ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ ॥ ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ ॥੧॥ ਬਿਖੈ ਬਾਚੁ ਹਰਿ ਰਾਚੁ ਸਮਝੁ ਮਨ ਬਉਰਾ ਰੇ ॥ ਨਿਰਭੈ ਹੋਇ ਨ ਹਰਿ ਭਜੇ ਮਨ ਬਉਰਾ ਰੇ ਗਹਿਓ ਨ ਰਾਮ ਜਹਾਜੁ ॥੧॥ ਰਹਾਉ ॥ ਮਰਕਟ ਮੁਸਟੀ ਅਨਾਜ ਕੀ ਮਨ ਬਉਰਾ ਰੇ ਲੀਨੀ ਹਾਥੁ ਪਸਾਰਿ ॥ ਛੂਟਨ ਕੋ ਸਹਸਾ ਪਰਿਆ ਮਨ ਬਉਰਾ ਰੇ ਨਾਚਿਓ ਘਰ ਘਰ ਬਾਰਿ ॥੨॥ ਜਿਉ ਨਲਨੀ ਸੂਅਟਾ ਗਹਿਓ ਮਨ ਬਉਰਾ ਰੇ ਮਾਯਾ ਇਹੁ ਬਿਉਹਾਰੁ ॥ ਜੈਸਾ ਰੰਗੁ ਕਸੁੰਭ ਕਾ ਮਨ ਬਉਰਾ ਰੇ ਤਿਉ ਪਸਰਿਓ ਪਾਸਾਰੁ ॥੩॥ ਨਾਵਨ ਕਉ ਤੀਰਥ ਘਨੇ ਮਨ ਬਉਰਾ ਰੇ ਪੂਜਨ ਕਉ ਬਹੁ ਦੇਵ ॥ ਕਹੁ ਕਬੀਰ ਛੂਟਨੁ ਨਹੀ ਮਨ ਬਉਰਾ ਰੇ ਛੂਟਨੁ ਹਰਿ ਕੀ ਸੇਵ ॥੪॥੧॥੬॥੫੭॥
ਤੇ
"ਤਯਾਗ ਗਏ ਨ ਲਈ ਇਨ ਕੀ ਸੁਧ ਹੋਤ ਕਛੂ ਮਨ ਮੋਹ ਤੁਹਾਰੇ ॥ ਆਪ ਰਚੇ ਪੁਰ ਬਾਸਨ ਸੋਂ ਇਨਕੇ ਸਭ ਪ੍ਰੇਮ ਬਿਦਾ ਕਰਿ ਡਾਰੇ ॥ ਤਾ ਤੇ ਨ ਮਾਨ ਕਰੋ ਫਿਰਿ ਆਵਹੁ ਜੀਤਤ ਭੇ ਤੁਮਹੂ ਹਮ ਹਾਰੇ ॥ ਤਾ ਤੇ ਤਜੋ ਮਥੁਰਾ ਫਿਰ ਆਵਹੁ ਹੇ ਸਭ ਗਊਅਨਿ ਕੈ ਰਖਵਾਰੇ ॥੯੫੨॥" (ਸਵੈਯਾ ॥)(ਸ੍ਰੀ ਦਸਮ ਗ੍ਰੰਥ ਸਾਹਿਬ)
ਤੇ
"ਨਾਰਿ ਭਤਾਰਹੁ ਬਾਹਰੀ ਸੁਖਿ ਸੇਜ ਨਾ ਚੜੀਐ। ਪੁਤੁ ਨ ਮੰਨੈ ਮਾਪਿਆਂ ਕਮਜਾਤੀਂ ਵੜੀਐ। ਵਣਜਾਰਾ ਸਾਹਹੁ ਫਿਰੈ ਵੇਸਾਹੁ ਨ ਜੜੀਐ। ਸਾਹਿਬੁ ਸਉਹੈਂ ਆਪਣੇ ਹਥੀਆਰੁ ਨ ਫੜੀਐ। ਕੂੜੁ ਨ ਪਹੁੰਚੈ ਸਚ ਨੋ ਸਉ ਘਾੜਤ ਘੜੀਐ। ਮੁੰਦ੍ਰਾਂ ਕੰਨਿ ਜਿਨਾੜੀਆਂ ਤਿਨ੍ਹਾਂ ਨਾਲਿ ਨ ਅੜੀਐ ॥੨੧॥੩੪॥" (ਵਾਰ ਭਾਈ ਗੁਰਦਾਸ ਜੀ;ਵਾਰ ੩੪ ਪਉੜੀ ੨੧)
ਸਮਾਪਤੀ ਦੀ ਅਰਦਾਸ ਮਾਸਟਰ ਦਰਸ਼ਨ ਸਿੰਘ ਜੀ ਨੇ ਕੀਤੀ | |