ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾਇ

SERMON - HIS HOLINESS SATGURU JAGJIT SINGH JI

NAM SIMRAN & GURBANI RECITATION IS THE MUST

All the members of family should meditate minimum for one hour daily. Every family should recite complete Path of Sri Aad Granth Sahib or Sri Dasam Granth Sahib in a month. You can bring your children to Sri Bhaini Sahib for lessons on recitation of Gurbani.

Typed version of Sewak Rachhpal Singh's diary dated 21-January 2009

 



ਸ੍ਰੀ ਸਤਿਗੁਰੂ ਰਾਮ ਸਿੰਘ ਜੀ ਸਹਾੲਿ

ਬੇਅੰਤ ਪਾਤਸ਼ਾਹ

ਗ੍ਰੀਬ ਨਿਵਾਜ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਮਹਾਰਾਜ
ਦਾ

ਯੂ ੲੇ ੲੀ -- ਅਫਰੀਕਾ ਦੌਰਾ


21 ਜਨਵਰੀ 2009                                                                               ੯ ਮਾਘ ੨੦੬੫ ਬਿ:

ਨਵੀਂ ਦਿਲੀ ਤੋਂ  ਡੁਬਾੲੀ

ਅੰਮ੍ਰਿਤ ਵੇਲੇ ੲਿਸ਼ਨਾਨ ਪਾਣੀ ਕਰਕੇ ਗ੍ਰੀਬ ਨਿਵਾਜ ਜੀ ਨੇ ਆਸਾ ਦੀ ਵਾਰ ਰਾਗੀ ਬਲਵੰਤ ਸਿੰਘ ਪਾਸੋਂ ਸੁਣੀ, ਸੂਰਜ ਦੀ ਟਿਕੀ ਨਿਕਲਦੇ ਨਾਲ ਹੀ ਚੰਡੀ ਦੀ ਵਾਰ ਦਾ ਪਾਠ ਕਰਕੇ ਅਰਦਾਸ ਕੀਤੀ। ੲੇਥੇ ਹੀ ਸਂਗਤਾਂ ਨੂੰ ਦਰਸ਼ਨ ਦੇਕੇ ਪਰਸ਼ਾਦਾ ਛਕ ਕੇ ੲੇਅਰਪੋਰਟ ਨੂੰ ਰਵਾਣਾ ਹੋਣ ਦੀ ਤਿਆਰੀ ਕੀਤੀ। ਠੀਕ 8 ਵਜੇ ਚਲ ਕੇ ਪੌਣੇ ਘੰਟੇ 'ਚ ੲਿੰਦਰਾਗਾਂਧੀ ੲਿੰਟਰਨੈਸ਼ਨਲ ੲੇਅਰਪੋਰਟ ਪੁਜੇ। ਅਗੋਂ ਬੀਬੀ ਕੰਵਲਜੀਤ ਕੌਰ (ਪਾਯਲਟ) ਬਣੇ ਅਦਬ ਸਤਿਕਾਰ ਨਾਲ ਅੰਦਰ ਲੈ ਕੇ ਗੲੇ। ਦਸ ਨੰਬਰ ਗੇਟ ਰਾਹੀ Emirates ਦੇ ਜਹਾਜ (ਬੋੲਿੰਗ 777-200 / FLT. No. EK-8511) 'ਚ ਫਸਟ ਕਲਾਸ ਦੀ ਸੀਟ ਨੰ. 1A 'ਤੇ ਗ੍ਰੀਬ ਨਿਵਾਜ ਜੀ ਬਰਾਜਮਾਨ ਹੋੲੇ। ਗ੍ਰੀਬ ਨਿਵਾਜ ਜੀ ਦੇ ਚਰਨਾਂ ਵਿਚ ਮਾਤਾ ਜੀ, ਸੰ. ਹਰਪਾਲ ਸਿੰਘ ਚਾਵਲਾ ਤੇ ਰਛਪਾਲ ਸਿੰਘ ਫਸਟ ਕਲਾਸ ਬੈਠੇ ਅਤੇ ਅਕਾਨਮੀ 'ਚ ਰਾਗੀ ਬਲਵੰਤ ਸਿੰਘ, ਹਰਪ੍ਰੀਤ ਸਿੰਘ, ਸੇਵਕ ਦੀਦਾਰ ਸਿੰਘ, ਬਲਦੇਵ ਸਿੰਘ ਕਾਕੂ, ਬੀਬੀ ਤੇਜੀ, ਬਿਸ਼ਨ ਕੌਰ, ਬੀਬੀ ਗੁਰਸ਼ਰਨ ਕੌਰ ਸਪਤਨੀ ਸ੍ਰੀ ਉਦੇ ਸਿੰਘ,  ਆਸਾ ਸਿੰਘ, ਗੁਰਸ਼ਰਨ ਸਿੰਘ, ਡਾਕਟਰ ਗੁਰਚਰਨ ਅਵਸਥੀ ਦੇ ਅਸਿਸਟੈਂਟ ਡਾਕਟਰ ਧਰਮਵੀਰ ਸਿੰਘ ਬੈਠੇ। ਦਿਲੀ ਨਿਵਾਸੀ ਸੰ. ਗੁਰਮੀਤ ਸਿੰਘ, ਸ਼ਰਨਜੀਤ ਸਿੰਘ ਅਪਣੀ ਅਪਣੀ ਸੁਪਤਨੀ ਸਹਿਤ ਸਤਿਗੁਰੂ ਜੀ ਦੇ ਚਰਨਾਂ 'ਚ ਡੁਬਾੲੀ ਨਾਲ ਜਾਨ ਦਾ ਸੁਭਾਗ ਪ੍ਰਾਪਤ ਕਰ ਰਹੇ ਸਨ।

ਬੀਬੀ ਦਲਜੀਤ ਕੌਰ ਤੇ ਸੁਖਦੇਵ ਸਿੰਘ ੲੇਅਰੲਿੰਡੀਆ ਨੇ ਨਮਸਕਾਰ ਕੀਤੀ ਤੇ ਖੁਸ਼ੀਆਂ ਪ੍ਰਾਪਤ ਕਰ ਕੇ ਵਾਪਸ ਗੲੇ। ਜਹਾਜ ੲਿਥੋਂ ਚਲਕੇ ਰਨਵੇ 'ਤੇ ਆੲਿਆ, ਠੀਕ 10:05 ਵਜੇ ਟੇਕ ਆਫ ਕੀਤਾ।

ਸੰਤ ਹਰਪਾਲ ਸਿੰਘ ਦੀ ਪ੍ਰੇਰਨਾ ਨਾਲ ਫਲਾੲੀਟ ਕਰਿੳੂ ੲਿੰਚਾਰਜ Mr. ZAUR SHIRALIES ਗ੍ਰੀਬ ਨਿਵਾਜ ਜੀ ਦੇ ਚਰਨਾ 'ਚ ਆਕੇ ਨਮਸਕਾਰ ਕੀਤੀ ਨਾਲ ਹੀ ਹਰਪਾਲ ਜੀ ਰਾਹੀ ਅਰਜ ਕੀਤੀ ਅਸ਼ੀਰਵਾਦ ਦਿੳੁ। ਗ੍ਰੀਬ ਨਿਵਾਜ ਜੀ ਬਚਨ ਕੀਤਾ, "ਮਾਸ ਸ਼ਰਾਬ ਵਗੈਰਾ ਬੰਦ ਕਰ ਦੇਣ, ਕੰਨ 'ਚ ਭਜਨ ਦਸ ਦੇਂਦੇ ਆਂ ੲੇੲੀ ਅਸ਼ੀਰਵਾਦ ੲੇ।" ੳੁਸ ਨੇ ਹਬ ਜੋੜ ਕੇ ਅਂਗ੍ਰੇਜੀ ਵਿੰਚ ਬੇਨਤੀ ਕੀਤੀ, ਹਰਪਾਲ ਜੀ ਨੇ ਪੰਜਾਬੀ 'ਚ ਦਸਿਆ ਕਿ ੳੂਹ ਕਹਿੰਦਾ ੲੇ ਮੈਂ ਕੋਸ਼ਿਸ਼ ਕਰਾਂਗਾ ਛਡ ਦੇਵਾ ਨਾਲ ਹੀ ਅਪਣੀ ਪਤਨੀ ਨੂੰ ਵੀ ਕਹਾਂਗਾ ਕਿੳ ਕਿ ਖਾਣਾ ਤਾਂ ੳੁਹ ਹੀ ਬਣਾੳਂਦੀ ਹੈ। "ਸੇਵਕ ਦੀਦਾਰ ਸਿੰਘ ਨੇ ਕੰਨ 'ਚ ਭਜਨ ਦਸਿਆ ਤੇ ਗ੍ਰੀਬ ਨਿਵਾਜ ਜੀ ਹੁਕਮ ਕੀਤਾ,  "ੲੇਨੂੰ ਦਸ ਦਿੳੁ ਕਿਸੇ ਨੂੰ ਦਸਣਾ ਨਹੀ, ਨਾ ਹੀ ੳੁੰਚੀ ਕਰਨਾ ਹੈ।" ਹੁਕਮ ਅਨੁਸਾਰ ੳੰਸ ਨੂੰ ਗੁਰਮੰਤਰ ਅੰਗ੍ਰੇਜੀ ਵਿਚ ਲਿਖ ਕੇ ਵੀ ਦੇ ਦਿਤਾ। ਗ੍ਰੀਬ ਨਿਵਾਜ ਜੀ ਕਿਰਪਾ ਕਰਕੇ ਅਛੋਤਰੀ ਮਾਲਾ ਵੀ ਬਖਸ਼ਿਸ਼ ਕੀਤੀ। ਪੁਛਣ ਤੇ ੳਸ ਨੇ ਦਸਿਆ ਕਿ ਮੈਂ "ਅਜਹਰ-ਬਾੲੀ-ਜਾਨ" ਤੋਂ ਹਾਂ। ਗ੍ਰੀਬ ਨਿਵਾਜ ਜੀ ਹੁਕਮ ਕੀਤਾ "ਮੁਸਲਮਾਨ ਹੋੲੇਗਾ।" ੳਸ ਦਾ ਐਡਰੈਸ ਲੈ ਲਵੋ ਤੇ ਗੁਰਬਾਨੀ ਦਾ ਸ਼ਬਦ ਅਗ੍ਰੇਜੀ ਵਿਚ ਲਿਖਕੇ ਭੇਜੀੲੇ, ਸ਼ਬਦ ਹੈ:-

ਮੁਸਲਮਾਣ ਕਹਾਵਣ ਮੁਸਕਲ ਜੇ ਹੋੲੇ ਤਾ ਮੁਸਲਮਾਨ ਕਹਾਵੈ.........


ਕੁਝ ਸਮਾਂ ਬਾਅਦ ਗ੍ਰੀਬ ਨਿਵਾਜ ਜੀ ਨੇ ਫਰਮਾੲਿਆ ਕਿ "ਬਾਅਦ 'ਚ ੲੇਸਤੋਂ ਪਤਾ ਵੀ ਕਰਦੇ ਰਹਿਣਾ, ਭਜਨ ਕਰਦਾ ਵੀ ੲੇ।" ਨਾਲ ਹੀ ਬਚਨ ਕੀਤਾ, "ੲੇਨੂੰ ਦਸਣੈ ੲੇਸ (ਗੁਰਮੰਤ੍ਰ) ਨਾਲ ਮਰਨ ਤੋਂ ਬਾਅਦ ਵੀ ਫਾੲਿਦਾ ਹੁੰਦੈ।"
ਕੁਝ ਚਿਰ ਬਾਅਦ ਹਰਪਾਲ ਜੀ ਦੇ ਨਾਲ ੲੇਅਰ ਹੋਸਟਸਜ ਬੀਬੀਆਂ ਵੀ ਆੲੀਆਂ, ਚਰਨਾਂ ਨਮਸਕਾਰ ਕੀਤੀ ਤੇ ਅਰਜ ਕੀਤੀ ਸਾਨੂੰ ਵੀ ਅਸ਼ੀਰਵਾਦ ਦਿੳੁ। ੲਿਕ ਬੀਬੀ ਮਾਧਵੀ ਪੰਜਾਬੀ ਬੋਲਦੀ ਸੀ, ਪੁਛਣ ਤੇ ਦਸਿਆ ਕਿ ਕਲਕੱਤੇ ਰਹਿੰਦੀ ਹਾਂ। ਦੂਜੀ ਬੀਬੀ ਟਰਕੀ ਦੀ ਜੋ ਅਜ ਕਲ ਫਰਾਂਸ 'ਚ ਰਹਿੰਦੀ ਹੈ। ਦੋਹਾਂ ਨੇ ਭਜਨ ਪੁਛਿਆ ਤੇ ਨਾਲ ਹੀ ੳਨਾਂ ਦਸਿਆ ਕਿ ਅਸੀਂ ਵੈਜੀਟੇਰੀਅਨ ਹਾਂ। ਬਾਅਦ 'ਚ ਗ੍ਰੀਬ ਨਿਵਾਜ ਜੀ ਬਚਨ ਕੀਤਾ ਜਿਨ੍ਹਾਂ ਬੀਬੀਆਂ ਨੂੰ ਭਜਨ ਦਸਿਆ ੲੇ ਨਾ, ੳੁਨ੍ਹਾਂ ਨੂੰ ਪੁਛ ਵੀ ਲਿਆ ਕਰਿੳ ਭਜਨ ਕਰਦੀਆਂ ਵੀ ਹੈਨ। ਪਹਿਲਾਂ 5 ਮਿੰਟ 10 ਮਿੰਟ ੲੇਸੇ ਤਰ੍ਹਾਂ ਵਧਾਕੇ 1 ਘੰਟਾ ਰੋਜਾਨਾ ਕਰਿਆ ਕਰਨ, ਸੁਰਜੋਂ ਪਹਿਲੌਂ ੳੁਠਣਾ ੲੇ।"


ਜਹਾਜ ਦੇ ਵਿਚੱ ਹੀ ਸੇਵਕ ਰਛਪਾਲ ਨੇ ਦਸੰਬਰ 2008 ਦੇ ਵਰਤਮਾਨ ਹਿੰਦੁਸਤਾਨ ਅੰਕ ਚੌਂ ਡਾ ਅਮਰ ਭਾਰਤੀ ਜੀ ਦੀ ਲਿਖੀ ਰੀਪੋਰਟ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਦਾ ਨਾਦ ਸਰੂਪ" (ਮੲੀ 1995) ਗ੍ਰੀਬ ਨਿਵਾਜ ਸਚੇਪਾਤਸ਼ਾਹ ਜੀ ਦੇ ਚਰਨਾਂ 'ਚ ਪੜਕੇ ਸੁਣਾੲੀ। ਆਪ ਜੀ ਨੇ ਫਰਮਾੲਿਆ "ਭਾਰਤੀ ਜੀ ਨੇ ਬਹੁਤ ਵਧੀਆ ਲਿਖਿਆ ੲੇ।"


 ਅਕਾਨਮੀ 'ਚ ਬੈਠੇ ਅਪਣੇ ਸ੍ਰੀਰ ਵੀ ਵਾਰੀ ਵਾਰੀ ਫਸਟ ਕਲਾਸ 'ਚ ਆਕੇ ਦਰਸ਼ਨ ਕਰਕੇ ਗੲੇ। ੲੇਨੇ ਚਿਰ ਤਕ ਜਹਾਜ ੳਤਰਨ ਦਾ ਸਮਾਂ ਨੇੜੇ ਆਗਿਆ। ਡੁਬੲੀ ੲਿੰਟਰਨੈਸ਼ਨਲ ੲੇੳਰ ਪੋਰਟ ਤੇ ਜਹਾਜ ਨੇ ਲੈਡਿੰਗ ਠੀਕ 11:50 ਵਜੇ ਕੀਤੀ। ੲਿਥੋਂ  ਜਹਾਜ ਵਿਚੌਨ ਹੀ ਵੀਲ ਚੇਅਰ ਤੇ ਬੈਠਕੇ ਸਜੇ ਪਾਸੇ ਵਾਲੇ ਦਰਵਾਜੇ ਰਾਹੀਂ ਫੋਮ ਲਿਫਟ ਟਰੱਕ 'ਚ ਆੲੇ। ੲਿਸ ਵਿਚੌਂ ੳੁਤਰਕੇ ਬਸ 'ਚ ਬੈਠੇ, ੲਿਹ ਸਪੈਸ਼ਲ ਬਸ ਗ੍ਰੀਬ ਨਿਵਾਜ ਜੀ ਵਾਸਤੇ ਹੀ ਆੲੀ ਸੀ। ਬਸ 2-4 ਕਿਲੌ ਮੀਟਰ ਸਫਰ ਅੰਦਰ ੲੇਅਰਪੋਰਟ ਦੇ ਹੀ ਕਰਕੇ VIPs ੲਿਮਾਰਤ ਪਾਸ ਪੁਜੀ। ਬਸ 'ਚੋ ਵੀਲ ਚੇਅਰ ਤੇ ਬੈਠੇ ਬਾਹਰ ਆਕੇ ਅੰਦਰ ਆੲੇ। ਸਾਹਮਣੇ ਸੰਗਤਾਂ ਫੁਲਾਂ ਦੇ ਬੁਕੇ ਫੜੀ ਸਵਾਗਤ ਹਿੰਤ ਖੜੀਆ ਸਨ।


ਸਭ ਨੇ ਨਮਸਕਾਰ ਕੀਤੀ, ਕੁਝ ਚਿਰ VIP ਲਾਂਜ 'ਚ ਰੁਕੇ।
ੲਿਥੋਂ ਬਲਬੀਰ ਸਿੰਘ ਹੁਰਾਂ ਦੀ ਗਡੀ 'ਚ ਅਗਲੀ ਸੀਟ ਤੇ ਬਰਾਜਮਾਨ ਹੋੲੇ। ਜਸਤੇ 'ਚ ਔਂਦਿਆਂ ਬਚਨ ਕੀਤਾ, "ਤੁਸੀ ੲੇਥੇ ਕੀ ਕੰਮ ਕਰਦੇ ੳ।" ੳੁਨ੍ਹਾਂ ਅਰਜ ਕੀਤੀ, " ਆਪਜੀ ਦੀ ਕਿਰਪਾ ਨਾਲ ਟਰੱਕ ਪਾੲੇ ਹੋੲੇ ਨੇ।" ਫੇਰ ਕੁਝ ਚਿਰ ਬਾਅਦ ੲਿਕ 10 ਮੰਜਲੀ ਬਿਲਡਿੰਗ ਦੀ ਪਾਰਕਿੰਗ (ਕਾਰ) 'ਚ ਪੁਜੇ। ੲਿਥੋਂ ਲਿਫਟ ਰਾਹੀਂ 10ਵੀਂ ਮੰਜਲ ਤੇ ਸ. ਕਸ਼ਮੀਰ ਸਿੰਘ ਜਲੰਧਰ ਵਾਲਿਆਂ ਦੇ ਘਰ ਦਰਸ਼ਨ ਦਿਤੇ। ਗ੍ਰੀਬ ਨਿਵਾਜ ਜੀ ਬਚਨ ਕੀਤਾ "ਪ੍ਰਸ਼ਾਦਾ ਤਿਆਰ ੲੇ, ਕਿਸ ਕੀਤਾ ੲੇ।" ਅਰਜ ਕੀਤੀ, "ਤਿਆਰ ੲੀ ਹੋੲੇਗਾ ਕਲ ਦੇ ਸੇਵਕ ਹਰਪਾਲ ਸਿੰਘ ਜੀ ਤੇ ਸ. ਦਰਸ਼ਨ ਸਿੰਘ ਜੀ ਆੲੇ ਹੋੲੇ ਨੇ।"


ੳੁਸੇ ਵਕਤ ੲਿਸ਼ਨਾਨ ਪਾਣੀ ਕਰਕੇ ਬਸਤਰ ਪਹਿਨ ਕੇ ਕਮਰੇ 'ਚ ਲਕੜੀ ਦੇ ਮੰਜੇ(ਤਖਤਪੋਸ਼) ਤੇ ਬਰਾਜਮਾਨ ਹੋਕੇ ਪ੍ਰਸ਼ਾਦਾ ਛਕਿਆ। ਪ੍ਰਸ਼ਾਦਾ ਛਕੌਣ ਦੀ ਸੇਵਾ ਆਪਜੀ ਦੇ ਮਹਿਲ ਮਾਤਾ ਚੰਦ ਕੌਰ ਜੀ ਨੇ ਕੀਤੀ। ੳੁਪਰੰਤ ੲਿਥੇ ਹੀ ਸੰਗਤਾਂ ਨੇ ਆਕੇ ਮਥਾ ਕੇਕਿਆ। ਗ੍ਰੀਬ ਨਿਵਾਜ ਜੀ ਪੁਛਿਆ, "ੲੇਥੇ ਸਾਰੇ ਟਰੱਕਾਂ ਦਾ ਹੀ ਕੰਮ ਕਰਦੇ ਨੇ।" ਕਸ਼ਮੀਰ ਸਿੰਘ ਜੀ ਅਰਜ ਕੀਤੀ ਤਕਰੀਬਨ ਅਧੋਂ ਵਧ ੲੇਹੀ ਕਰਦੇ ਨੇ।" ਗ੍ਰੀਬ ਨਿਵਾਜ ਜੀ ਬਚਨ ਕੀਤਾ, "ਕਿਨੇ ਪਰਿਵਾਰ ਨੇ ੲੇਥੇ?" ਅਰਜ ਕੀਤੀ " 10 ਕੁ ਪਰਿਵਾਰ ਕੈਗੇ ਨੇ ਬਾਕੀ ੲਿਕੱਲੇ ੲਿਕੱਲੇ ਕਾਫੀ ਸ੍ਰੀਰ ਹੈਨ ਨੇ।" ੲੇਥੇ ਹੀ ਬਟਾਲਾ ਨਿਵਾਸੀ ਸ਼ ਸਾਹਿਬ ਸਿੰਘ ਅਪਣੀ ਸੁਪਤਨੀ ਬੀਬੀ ਕੁਲਦੀਪ ਕੌਰ ਤੇ ਬੇਟਾ ਆੲੇ ਚਰਨੀ ਲਗੇ। ਗ੍ਰੀਬ ਨਿਵਾਜ ਜੀ ਬਚਨ ਕੀਤਾ, "ਤੁਹਾਡਾ 1 ਲਂੜਕਾ ੲੀ ੲੇ।" ੳੁਨ੍ਹਾ ਅਰਜ ਕੀਤੀ "ਹਾਂ ਜੀ ੲਿਸ ਨੂੰ ਲੰਮੀਆਂ ੳੁਮਰ ਵਾਲਾ ਕਿਰਪਾ ਕਰੋ।" ਗ੍ਰੀਬ ਨਿਵਾਜ ਜੀ ਬਚਨ ਕੀਤਾ, "ਠੀਕ ੲੇ ਬਹੁਤ ਵਧੀਆ।" ੲਿਹ ਬੀਬੀ ਕੁਲਦੀਪ ਕੌਰ, ਗ੍ਰੀਬ ਨਿਵਾਜ ਜੀ ਦੇ ਨਾਨਕੇ ਪਰਿਵਾਰ 'ਚੋ ਸੰ. ਗੁਰਚਰਨ ਸਿੰਘ ਗੁਰੂਸਰੀ ਦੀ ਲੜਕੀ ਹੈ। ੲੇਥੇ ਰੈਸਲ ਖੇਮੇ ( ਯੂ ੲੇ ੲੀ) ਫਨ-ਨ-ਫੂਡ ਵਾਲਿਆਂ ਪਾਸ ਨੌਕਰੀ ਕਰਦੇ ਹਨ ਦੋਵੇ ਜੀਅ।


ਗ੍ਰੀਬ ਨਿਵਾਜ ਜੀ ਨੇ ਮੋਡਿਆਂ ਤੋਂ ਪਲਾ ਪਾਸੇ ਕੀਤਾ ਤਾਂ ਮੈਂ ਅਰਜ ਕੀਤੀ, " ਕਿਤੇ ਚਲਣੈ ਜੀ।" ਗ੍ਰੀਬ ਨਿਵਾਜ ਜੀ ਫਰਮਾੲਿਆ, "ਨੲੀਂ, ਪ੍ਰਸ਼ਾਦਾ ਛਕਿਆ ੲੇ ਥੋੜਾ ਅਰਾਮ ਕਰ ਲੲੀੲੇ।" ੳੁਸੇ ਵਕਤ ਲੰਮੇ ਪੈਕੇ ਅਰਾਮ ਫਰਮਾੲਿਆ। ਕੁਝ ਸਮਾਂ ਅਰਾਮ ਕਰਕੇ ਲੰਮੇ ਪਿਆਂ ਹੀ ਬਚਨ ਕੀਤਾ 6 ਤੋਂ 7 ਨਾਮ ਸਿਮਰਨ ਹੋਣਾ ੲੇ, ਸਭ ਨੂੰ ਕਹੁ 5:30 ਵਜੇ ਤਕ ਤਿਆਰ ਹੋਕੇ ਪਹੁੰਚ ਜਾਣ, ਤਾਂ ਕਿ 6 ਵਜੇ ਤੋਂ ਪਹਿਲਂ ੲੀ ਨਾਮ ਸਿਮਰਨ ਦੀ ਅਰਦਾਸ ਹੋ ਜਾਵੇ।